TOOR(ਤੂਰ)

1 post / 0 new
toorjatt's picture
Offline
Joined: 02/12/2012
Points: 0
TOOR(ਤੂਰ)

ਬਿੱਕਰਮਾਦਿਤ ਦੀ ਬੰਸ ਵਿਚੋਂ ਤੰਵਰ ਖ਼ਾਨਦਾਨ ਨੇ ਕਨੌਜ ਤੇ ਕਬਜ਼ਾ ਕਰਕੇ ਆਪਣਾ ਰਾਜ ਕਾਇਮ ਕਰ ਲਿਆ। ਇਸ ਖ਼ਾਨਦਾਨ ਦੇ ਰਾਜਾ ਅਨੰਗਪਾਲ ਨੇ 792 ਈਸਵੀਂ ਵਿੱਚ ਦਿੱਲੀ ਨੂੰ ਨਵੇਂ ਸਿਰੇ ਨੌਵੀਂ ਵਾਰ ਵਸਾਕੇ ਲਾਲ ਕੋਟ ਨਾਮ ਦਾ ਪ੍ਰਸਿੱਧ ਕਿਲ੍ਹਾ ਬਣਾਇਆ। ਇਸ ਬੰਸ ਦੇ 20 ਰਾਜੇ ਹੋਏ। ਇਨ੍ਹਾਂ ਨੇ ਦਿੱਲੀ ਤੋਂ ਸਤਲੁਜ ਤੱਕ ਸਾਢੇ 3 ਸੌ ਸਾਲ (350) ਰਾਜ ਕੀਤਾ।

ਦਿੱਲੀ ਇੰਦਰਪ੍ਰਸਤ ਦੇ ਪੁਰਾਣੇ ਥੇਹ ਉਤੇ ਆਬਾਦ ਕੀਤੀ ਗਈ। ਤੰਵਰ ਬੰਸ ਦਾ ਆਖ਼ਰੀ ਰਾਜਾ ਅਨੰਗਪਾਲ ਦੂਜਾ ਅਥਵਾ ਅਗਨੀਪਾਲ ਬੇਔਲਾਦ ਸੀ। ਅਨੰਗਪਾਲ ਦੇ ਦੋਹਤੇ ਪ੍ਰਿਥਵੀ ਰਾਜ ਨੇ ਤੂਰਾਂ ਦੇ ਇਸ ਰਾਜ ਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਵੀ ਪ੍ਰਿਥਵੀ ਰਾਜ ਚੌਹਾਨ ਦੇ ਤਾਏ ਵਿਗ੍ਰਹਿ ਰਾਜਾ ਚੌਹਾਨ ਨੇ ਤੰਵਰਾਂ ਤੋਂ 1163 ਈਸਵੀਂ ਵਿੱਚ ਦਿੱਲੀ ਖੋਹ ਕੇ ਉਸ ਉਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਤੰਵਰ ਭਾਈਚਾਰੇ ਦੇ ਲੋਕ ਚੌਹਾਨਾਂ ਨਾਲ ਨਾਰਾਜ਼ ਹੋ ਕੇ ਹਰਿਆਣਾ, ਰਾਜਸਥਾਨ ਤੇ ਪੰਜਾਬ ਵਿੱਚ ਆਕੇ ਇਨ੍ਹਾਂ ਖੇਤਰਾਂ ਵਿੱਚ ਹੀ ਆਬਾਦ ਹੋ ਗਏ।

ਇੱਕ ਹੋਰ ਰਵਾਇਤ ਅਨੁਸਾਰ ਤੰਵਰ ਜਾਂ ਤੂਰ ਭਾਈਚਾਰੇ ਦੇ ਲੋਕ ਰਾਜਾ ਜਨਮੇਜਾ (ਅਰਜਨ ਦੇ ਪੜ੍ਹਪੋਤਰੇ) ਦੀ ਸੰਤਾਨ ਹਨ। ਪਾਂਡੋ ਬੰਸ ਦੇ ਜਿਨ੍ਹਾਂ ਲੋਕਾਂ ਨੇ ਤੂਰ ਨਾਂ ਦੇ ਇੱਕ ਰਿਖੀ ਤੋਂ ਦੀਖਿਆ ਲੈਕੇ ਨਵੇਂ ਕਬੀਲੇ ਦਾ ਆਰੰਭ ਕੀਤਾ, ਉਨ੍ਹਾਂ ਦਾ ਗੋਤ ਤੂਰ ਪ੍ਰਚਲਿਤ ਹੋ ਗਿਆ। ਮਹਾਭਾਰਤ ਦੇ ਸਮੇਂ ਦਾ ਹੀ ਇਹ ਪੁਰਾਣਾ ਗੋਤ ਹੈ।
ਹਰਿਆਣੇ ਦੇ ਜਾਟੂ ਵੀ ਤੰਵਰਾਂ ਵਿਚੋਂ ਹਨ। ਰੋਹਤਕ ਦੇ ਇਲਾਕੇ ਵਿੱਚ ਜਾਟੂਆਂ ਦੀਆਂ ਪਵਾਰਾ ਨਾਲ ਕਈ ਲੜਾਈਆਂ ਹੋਈਆਂ। ਦੋਵੇਂ ਲੜਾਕੂ ਕਬੀਲੇ ਸਨ। ਤੂਰ, ਤੰਵਰ ਤੇ ਤੋਮਰ ਇਕੋ ਹੀ ਗੋਤ ਹੈ। ਪ੍ਰਿਥਵੀ ਰਾਜ ਚੌਹਾਨ ਬਹੁਤ ਹੀ ਪ੍ਰਸਿੱਧ ਤੇ ਤਾਕਤਵਰ ਰਾਜਾ ਸੀ। ਉਸ ਦੀ ਕਨੌਜ ਦੇ ਰਾਜਾ ਜੈਪਾਲ, ਰਾਠੋਰ ਨਾਲ ਦੁਸ਼ਮਣੀ ਸੀ। ਇਸ ਕਾਰਨ ਹੀ ਮੁਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ‘ਤੇ 1192 ਈਸਵੀਂ ਵਿੱਚ ਹਮਲਾ ਕੀਤਾ। ਪ੍ਰਿਥਵੀ ਰਾਜ ਨੂੰ ਹਰਾਕੇ ਦਿੱਲੀ ਤੇ ਚੌਹਾਨ ਬੰਸ ਦਾ ਰਾਜ ਖਤਮ ਕਰ ਦਿੱਤਾ। ਮੁਸਲਮਾਨੀ ਰਾਜ ਸ਼ੁਰੂ ਹੋ ਗਿਆ।
ਤੂਰ ਜੱਟ ਹੀ ਹਨ। ਤੰਵਰ ਰਾਜਪੂਤ ਵੀ ਹਨ ਅਤੇ ਜਾਟ ਵੀ ਹਨ। ਹਰਿਆਣੇ ਤੇ ਪੰਜਾਬ ਦੇ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਕਾਫ਼ੀ ਤੰਵਰ ਗੋਤ ਦੇ ਲੋਕ ਜੱਟ ਭਾਈਚਾਰੇ ਵਿੱਚ ਰਲ ਗਏ। ਤੰਵਰ ਜੱਟ ਆਪਣਾ ਗੋਤ ਤੂਰ ਲਿਖਦੇ ਹਨ।
ਰਾਜਸਥਾਨ, ਹਿੱਸਾਰ ਤੇ ਸਰਸੇ ਦੇ ਇਲਾਕੇ ਵਿਚੋਂ ਕਾਫ਼ੀ ਤੂਰ ਫਿਰੋਜ਼ਪੁਰ ਤੇ ਲੁਧਿਆਣੇ ਦੇ ਇਲਾਕੇ ਆਕੇ ਆਬਾਦ ਹੋ ਗਏ ਸਨ। ਲੁਧਿਆਣੇ ਦੇ ਇਲਾਕੇ ਵਿੱਚ ਹੁਣ ਤੂਰ ਜੱਟਾਂ ਦੇ ਕਾਫ਼ੀ ਪਿੰਡ ਹਨ।

ਇਹ ਗਰਚੇ, ਖੋਸੇ,ਸੀੜੇ,ਨੈਨ, ਕੰਧੋਲੇ ਤੇ ਢੰਡੇ ਆਦਿ ਕਈ ਉਪਗੋਤਾਂ ਵਿੱਚ ਵੰਡੇ ਗਏ ਹਨ। ਇਹ ਬਾਰ੍ਹਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਫਿਰੋਜ਼ਪੁਰ ਤੇ ਲੁਧਿਆਣੇ ਤੋਂ ਤੂਰ ਬਰਾਦਰੀ ਦੇ ਕਾਫ਼ੀ ਜੱਟ ਪਰਿਵਾਰ ਜਲੰਧਰ ਤੇ ਗੁਰਦਾਸਪੁਰ ਦੇ ਖੇਤਰਾਂ ਵਿੱਚ ਆਕੇ ਆਬਾਦ ਹੋ ਗਏ। ਜਲੰਧਰ ਵਿੱਚ ਇੱਕ ਪਿੰਡ ਦਾ ਨਾਮ ਵੀ ਤੂਰ ਹੈ। ਗੁਰਦਾਸਪੁਰ ਵਿੱਚ ਵੀ ਤੂਰ ਨਾਮ ਦਾ ਇੱਕ ਉਘਾ ਪਿੰਡ ਹੈ। ਪੰਜਾਬ ਵਿੱਚ ਤੂਰ ਨਾਮ ਦੇ ਕਈ ਪਿੰਡ ਹਨ।
ਸਿਆਲਕੋਟ, ਰਾਵਲਪਿੰਡੀ, ਜਿਹਲਮ, ਗੁਜਰਾਤ ਆਦਿ ਵਿੱਚ ਤੂਰ ਜੱਟ ਕਾਫ਼ੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਤੂਰ ਜੱਟ ਸਿੱਖ ਹਨ।ਹਰਿਆਣੇ ਦੇ ਜਾਟ ਆਪਣਾ ਗੋਤ ਤੰਵਰ ਲਿਖਦੇ ਹਨ। ਪੰਜਾਬ ਦੇ ਜੱਟ ਸਿੱਖ ਤੂਰ ਲਿਖਦੇ ਹਨ।

Add new comment

Filtered HTML

  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd> <img> <div>
  • Lines and paragraphs break automatically.

Plain text

  • No HTML tags allowed.
  • Web page addresses and e-mail addresses turn into links automatically.
  • Lines and paragraphs break automatically.
CAPTCHA
Anonymous users (those who are not registered and not logged in) are required to type these word(s) in order to prevent spam bots from submitting automated spam submissions. Once you register, this message will not appear.

Extensive Jatt Clans List and Details

A comprehensive list of all Jatt Clans (got) that make part of the Jatt Brotherhood. Originally compiled by HA Rose and now maintained and extended by The JattWorld Community Online.

Latest from the forum

Rohn Singh added a latest post to Jatt Clans in Kashmir
Filed under: Jatt Clan History
Read more ...

Harinder Pal Si... added a latest post to punjabi culture kyu ajkal munde apna sabheachar bhulde ja rahe ne
Filed under: FreeTalk
Read more ...

Tarkhan added a latest post to Tharkan Mann
Filed under: Jatt Clan History
Read more ...

Punjabi Jatt added a latest post to jatt surnames(ਜੱਟਾਂ ਦੇ ਗੋਤ)
Filed under: Jatt Clan History
Read more ...

Latest blog activity

seerha (by seerha2)
Latest comment by: Mani Toor(seerh...

jatt list ! (by jatt di pasand)
Latest comment by: desi94

Hans History (by asif)
Latest comment by: asif

Deo (by aligill)
Latest comment by: karnail singh deo

SAHOTA (by 786)
Latest comment by: Alok Sahota

Make a choice

What's the cause of all Human divisions, hatred, conflicts and wars?